ਸੰਗਰੂਰ, 20 ਜੂਨ - ਇਤਿਹਾਸਕ ਸੈਰਗਾਹ ਬਨਾਸਰ ਬਾਗ ਸਥਿਤ ਮਹਿੰਦਰਾ ਰੋਜ਼ ਗਾਰਡਨ ਨੂੰ ਖੂਬਸੂਰਤੀ ਦੇਣ ਲਈ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਕੁਮਾਰ ਰਾਹੁਲ ਨੇ ਸਬੰਧਿਤ ਅਧਿਕਾਰੀਆਂ ਨੂੰ ਆਦੇਸ਼ ਦੇ ਦਿੱਤੇ ਹਨ। ਸ੍ਰੀ ਰਾਹੁਲ ਨੇ ਰੋਜ਼ ਗਾਰਡ ਵਿਚ ਫਲੱਡ ਲਾਇਟਾਂ ਅਤੇ ਫੁੱਲਾਂ ਵਾਲੇ ਬੂਟੇ ਲਾਉਣ ਲਈ ਕਿਹਾ ਹੈ। ਇਸ ਮੌਕੇ ਮੌਜੂਦ ਸ੍ਰੀ ਕਮਲ ਆਨੰਦ ਐਡਵੋਕੇਟ ਨੇ ਡਿਪਟੀ ਕਮਿਸ਼ਨਰ ਦਾ ਧਿਆਨ ਬਾਗ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਅਤੇ ਪਖਾਨਿਆਂ ਦੀ ਦੁਰਦਸ਼ਾ ਵੱਲ ਦਿਵਾਇਆ ਤਾਂ ਸ੍ਰੀ ਰਾਹੁਲ ਨੇ ਇਹ ਮਸਲੇ ਵੀ ਹੱਲ ਕਰਨ ਦਾ ਭਰੋਸਾ ਦਿਵਾਇਆ। ਸਮਾਜ ਸੇਵਕ ਵਜੋਂ ਵਿਚਰ ਰਹੇ ਸ੍ਰੀ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਬਾਗ ਵਿਚ ਕਨਟੀਨ ਦੀ ਲੋੜ ਹੈ ਤਾਂ ਜੋ ਸ਼ਾਮ ਨੂੰ ਸੈਰ ਕਰਨ ਆਉਂਦੇ ਪਰਿਵਾਰਾਂ ਨੂੰ ਸਹੂਲਤ ਮਿਲ ਸਕੇ। ਸ੍ਰੀ ਰਾਹੁਲ ਨੇ ਜਲਦੀ ਹੀ ਇਥੇ ਕੰਨਟੀਨ ਚਾਲੂ ਕਰਨ ਦਾ ਭਰੋਸਾ ਦਿਵਾਇਆ।
Friday, July 6, 2012
ਬਨਾਸਰ ਬਾਗ ਦੀ ਖੂਬਸੂਰਤੀ ਲਈ ਯਤਨ ਜਾਰੀ

Subscribe to:
Post Comments (Atom)
No comments:
Post a Comment