Monday, March 28, 2016

13 SSPs among 52 officers transferred in major re-shuffle

ਪੰਜਾਬ ਪੁਲਿਸ ਢਾਂਚੇ 'ਚ ਵੱਡੀ ਰੱਦੋਬਦਲ

  • ਅਰਪਿਤ ਸ਼ੁਕਲਾ ਜਲੰਧਰ ਦੇ ਪੁਲਿਸ ਕਮਿਸ਼ਨਰ
  • ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਖੰਨਾ, ਹੁਸ਼ਿਆਰਪੁਰ ਸਮੇਤ ਦਰਜਨ ਜ਼ਿਲ੍ਹਾ ਪੁਲਿਸ ਮੁਖੀ ਬਦਲੇ
ਚੰਡੀਗੜ੍ਹ, 28 ਮਾਰਚ (ਬਿਊਰੋ ਚੀਫ਼) -ਪੰਜਾਬ ਸਰਕਾਰ ਵੱਲੋਂ ਰਾਜ ਦੇ ਪੁਲਿਸ ਢਾਂਚੇ 'ਚ ਅੱਜ ਇੱਕ ਅਹਿਮ ਰੱਦੋਬਦਲ ਕਰਦਿਆਂ 52 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ, ਜਿਨ੍ਹਾਂ 'ਚ ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਖੰਨਾ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਬਰਨਾਲਾ, ਪਠਾਨਕੋਟ, ਜਗਰਾਉਂ, ਮੋਗਾ ਤੇ ਮਾਨਸਾ ਸਮੇਤ 14 ਜ਼ਿਲ੍ਹਾ ਪੁਲਿਸ ਮੁਖੀ, ਅੰਮਿ੍ਤਸਰ, ਜਲੰਧਰ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਅਤੇ ਬਹੁਤ ਸਾਰੀਆਂ ਰੇਂਜਾਂ ਦੇ ਆਈ.ਜੀ. ਤੇ ਡੀ.ਆਈ.ਜੀ. ਸ਼ਾਮਿਲ ਹਨ | ਰਾਜ ਸਰਕਾਰ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਅਨੁਸਾਰ ਸ੍ਰੀ ਮੁਹੰਮਦ ਮੁਸ਼ਤਫਾ ਏ.ਡੀ.ਜੀ.ਪੀ. ਰੂਲਜ਼ ਨੂੰ ਤਰੱਕੀ ਦੇ ਕੇ ਡੀ.ਜੀ. ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ, ਸ੍ਰੀ ਹਰਦੀਪ ਸਿੰਘ ਢਿੱਲੋਂ ਏ.ਡੀ.ਜੀ.ਪੀ. ਅਮਨ ਕਾਨੂੰਨ ਨੂੰ ਡੀ.ਜੀ.ਪੀ. ਅਮਨ ਕਾਨੂੰਨ, ਸ. ਆਰ.ਪੀ. ਸਿੰਘ ਨੂੰ ਵੀ ਤਰੱਕੀ ਦੇ ਕੇ ਐਮ.ਡੀ. ਤੇ
ਡੀ.ਜੀ. ਪੁਲਿਸ ਹਾਊਸਿੰਗ ਕਾਰਪੋਰੇਸ਼ਨ, ਬੀ.ਕੇ. ਉੱਪਲ ਨੂੰ ਪੱਕੀ ਤਰੱਕੀ ਦੇ ਕੇ ਏ.ਡੀ.ਜੀ.ਪੀ. (ਐਚ.ਆਰ.ਡੀ.) ਨਿਯੁਕਤ ਕੀਤਾ ਗਿਆ ਹੈ, ਜਦੋਂਕਿ ਉਨ੍ਹਾਂ ਕੋਲ ਮੌਜੂਦਾ ਏ.ਡੀ.ਜੀ.ਪੀ. ਵੈੱਲਫੇਅਰ ਅਤੇ ਲਿਟੀਗੇਸ਼ਨ ਦੇ ਚਾਰਜ ਵੀ ਰਹਿਣਗੇ | ਸ੍ਰੀ ਬੀ.ਕੇ. ਬਾਵਾ ਆਈ.ਜੀ.ਪੀ. ਸਟੇਟ ਕਰਾਇਮ ਰਿਕਾਰਡ ਬਿਊਰੋ ਨੂੰ ਤਰੱਕੀ ਦੇ ਕੇ ਏ.ਡੀ.ਜੀ.ਪੀ. ਸੁਰੱਖਿਆ, ਸ੍ਰੀ ਬੀ.ਕੇ. ਗਰਗ ਆਈ.ਜੀ.ਪੀ. ਅਮਨ ਕਾਨੂੰਨ ਨੂੰ ਤਰੱਕੀ ਦੇ ਕੇ ਐਡੀਸ਼ਨਲ ਡੀ.ਜੀ.ਪੀ. ਬਿਜਲੀ ਬੋਰਡ, ਕੁਲਦੀਪ ਸਿੰਘ ਆਈ.ਜੀ.ਪੀ. ਟ੍ਰੇਨਿੰਗ ਨੂੰ ਆਈ.ਜੀ.ਪੀ. ਕਮ ਐਡੀਸ਼ਨਲ ਡਾਇਰੈਕਟਰ ਐਮ. ਆਰ. ਐਸ. ਪੀ.ਪੀ.ਏ. ਫਿਲੌਰ ਨਿਯੁਕਤ ਕੀਤਾ ਗਿਆ ਹੈ | ਸ. ਨੌਨਿਹਾਲ ਸਿੰਘ ਆਈ.ਜੀ.ਪੀ. ਪਟਿਆਲਾ ਜ਼ੋਨ ਨੂੰ ਆਈ.ਜੀ.ਪੀ. ਲਾਅ ਐਾਡ ਆਰਡਰ-2, ਸ੍ਰੀਮਤੀ ਅਨੀਤਾ ਪੁੰਜ ਨੂੰ ਆਈ.ਜੀ.ਪੀ. ਪਰਸਨਲ ਅਤੇ ਟ੍ਰੇਨਿੰਗ ਚੰਡੀਗੜ੍ਹ, ਸ੍ਰੀ ਬੀ. ਚੰਦਰਸ਼ੇਖਰ ਆਈ.ਜੀ. ਵਿਜੀਲੈਂਸ ਬਿਊਰੋ ਨੂੰ ਆਈ.ਜੀ.ਪੀ. ਸਟੇਟ ਕ੍ਰਾਇਮ ਰਿਕਾਰਡ ਬਿਊਰੋ, ਸ੍ਰੀ ਅਰਪਿਤ ਸ਼ੁਕਲਾ ਆਈ.ਜੀ. ਜਲੰਧਰ ਜ਼ੋਨ ਨੂੰ ਪੁਲਿਸ ਕਮਿਸ਼ਨਰ ਜਲੰਧਰ ਨਿਯੁਕਤ ਕੀਤਾ ਗਿਆ ਹੈ | ਜਦੋਂਕਿ ਸ੍ਰੀ ਲੋਕ ਨਾਥ ਆਈ.ਜੀ. ਬਾਰਡਰ ਜ਼ੋਨ ਨੂੰ ਆਈ.ਜੀ. ਜਲੰਧਰ ਜ਼ੋਨ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ. ਪਰਮਰਾਜ ਸਿੰਘ ਉਮਰਾਨੰਗਲ ਨੂੰ ਆਈ.ਜੀ.ਪੀ. ਪਟਿਆਲਾ ਜ਼ੋਨ ਨਿਯੁਕਤ ਕੀਤਾ ਗਿਆ ਹੈ | ਫਿਰੋਜ਼ਪੁਰ ਰੇਂਜ ਦੇ ਡੀ.ਆਈ.ਜੀ. ਅਮਰ ਸਿੰਘ ਚਾਹਲ ਨੂੰ ਪੁਲਿਸ ਕਮਿਸ਼ਨਰ ਅੰਮਿ੍ਤਸਰ ਅਤੇ ਅੰਮਿ੍ਤਸਰ ਦੇ ਮੌਜੂਦਾ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੂੰ ਪੁਲਿਸ ਕਮਿਸ਼ਨਰ ਲੁਧਿਆਣਾ ਨਿਯੁਕਤ ਕੀਤਾ ਗਿਆ ਹੈ | ਜਲੰਧਰ ਦੇ ਮੌਜੂਦਾ ਪੁਲਿਸ ਕਮਿਸ਼ਨਰ ਸ. ਯੂਰਿੰਦਰ ਸਿੰਘ ਨੂੰ ਡੀ.ਆਈ.ਜੀ. ਫਿਰੋਜ਼ਪੁਰ ਰੇਂਜ, ਹਰਜੀਤ ਸਿੰਘ ਐਸ.ਪੀ. ਅਬੋਹਰ ਨੂੰ ਡੀ.ਸੀ.ਪੀ. ਜਲੰਧਰ ਨਿਯੁਕਤ ਕੀਤਾ ਗਿਆ ਹੈ | ਜਦੋਂਕਿ ਸ੍ਰੀ ਜੇ. ਏਲਾਂਚੇ ਜ਼ਿਆਨ ਏ.ਡੀ.ਸੀ.ਪੀ. ਜਲੰਧਰ ਨੂੰ ਡੀ.ਸੀ.ਪੀ. ਅੰਮਿ੍ਤਸਰ, ਸ੍ਰੀ ਧਰੁਮਨ ਐਚ. ਨਿੰਮਬੇਲ ਏ.ਡੀ.ਸੀ.ਪੀ. ਅੰਮਿ੍ਤਸਰ ਨੂੰ ਡੀ.ਸੀ.ਪੀ. ਲੁਧਿਆਣਾ, ਹਰਪ੍ਰੀਤ ਸਿੰਘ ਡੀ.ਸੀ.ਪੀ. ਅੰਮਿ੍ਤਸਰ ਨੂੰ ਏ.ਆਈ.ਜੀ. ਕ੍ਰਾਈਮ ਚੰਡੀਗੜ੍ਹ, ਸੰਦੀਪ ਸ਼ਰਮਾ ਡੀ.ਸੀ.ਪੀ. ਜਲੰਧਰ ਨੂੰ ਕਮਾਂਡੈਂਟ 3 ਕਮਾਂਡੋ ਮੁਹਾਲੀ, ਪਾਟਿਲ ਕੇ. ਬਲੀਰਾਮ ਐਸ.ਪੀ. ਫਿਰੋਜ਼ਪੁਰ ਨੂੰ ਐਸ.ਐਸ.ਪੀ. ਵਿਜੀਲੈਂਸ ਬਿਊਰੋ ਅੰਮਿ੍ਤਸਰ ਰੇਂਜ, ਪਰਮਵੀਰ ਸਿੰਘ ਪਰਮਾਰ ਐਸ.ਪੀ.ਪੀ. ਵਿਜੀਲੈਂਸ ਬਿਊਰੋ ਅੰਮਿ੍ਤਸਰ ਰੇਂਜ ਨੂੰ ਏ.ਆਈ.ਜੀ. ਸੀ.ਆਈ. ਅੰਮਿ੍ਤਸਰ, ਸ੍ਰੀਮਤੀ ਅਲਕਾ ਮੀਨਾ ਏ.ਡੀ.ਸੀ.ਪੀ. ਜਲੰਧਰ ਨੂੰ ਐਸ.ਐਸ.ਪੀ. ਵਿਜੀਲੈਂਸ ਬਿਊਰੋ ਜਲੰਧਰ ਰੇਂਜ, ਸ੍ਰੀ ਸ਼ਿਵੇ ਕੁਮਾਰ ਡੀ.ਆਈ.ਜੀ. ਜਲੰਧਰ ਰੇਂਜ ਨੂੰ ਡੀ.ਜੀ.ਆਈ. ਵਿਜੀਲੈਂਸ ਬਿਊਰੋ ਚੰਡੀਗੜ੍ਹ, ਰਜਿੰਦਰ ਸਿੰਘ ਡੀ.ਆਈ.ਜੀ. ਵਿਜੀਲੈਂਸ ਬਿਊਰੋ ਚੰਡੀਗੜ੍ਹ ਨੂੰ ਡੀ.ਆਈ.ਜੀ. ਜਲੰਧਰ ਰੇਂਜ, ਹਰਦਿਆਲ ਸਿੰਘ ਮਾਨ ਐਸ.ਐਸ.ਪੀ. ਫਿਰੋਜ਼ਪੁਰ ਨੂੰ ਏ.ਆਈ.ਜੀ. ਕ੍ਰਾਈਮ ਚੰਡੀਗੜ੍ਹ, ਮਨਮਿੰਦਰ ਸਿੰਘ ਏ.ਆਈ.ਜੀ. (ਐਸ.ਐਸ. ਓ.ਸੀ.) ਅੰਮਿ੍ਤਸਰ ਨੂੰ ਐਸ.ਐਸ.ਪੀ. ਫਿਰੋਜ਼ਪੁਰ, ਸੁਖਮਿੰਦਰ ਸਿੰਘ ਮਾਨ ਐਸ.ਐਸ.ਪੀ. ਫਰੀਦਕੋਟ ਨੂੰ ਏ.ਆਈ.ਜੀ. ਐਸ.ਐਸ.ਓ.ਸੀ. ਅੰਮਿ੍ਤਸਰ ਨਿਯੁਕਤ ਕੀਤਾ ਗਿਆ ਹੈ | ਸ੍ਰੀ ਨਰਿੰਦਰ ਭਾਰਗਵ ਡੀ.ਸੀ.ਪੀ. ਲੁਧਿਆਣਾ ਨੂੰ ਐਸ.ਐਸ.ਪੀ. ਫਾਜ਼ਿਲਕਾ, ਗੁਰਪ੍ਰੀਤ ਸਿੰਘ ਗਿੱਲ ਐਸ.ਐਸ.ਪੀ. ਖੰਨਾ ਨੂੰ ਐਸ.ਐਸ.ਪੀ. ਮੁਕਤਸਰ ਸਾਹਿਬ, ਕੁਲਦੀਪ ਸਿੰਘ ਐਸ.ਐਸ.ਪੀ. ਮੁਕਤਸਰ ਸਾਹਿਬ ਨੂੰ ਐਸ.ਐਸ.ਪੀ. ਹੁਸ਼ਿਆਰਪੁਰ, ਸ੍ਰੀਮਤੀ ਧਨਪ੍ਰੀਤ ਕੌਰ ਐਸ.ਐਸ.ਪੀ. ਹੁਸ਼ਿਆਰਪੁਰ ਨੂੰ ਏ.ਆਈ.ਜੀ. ਪਰਸਨਲ-1 ਚੰਡੀਗੜ੍ਹ, ਜਗਦੀਪ ਸਿੰਘ ਐਸ.ਪੀ. ਹੈਡਕੁਆਰਟਰ ਗੁਰਦਾਸਪੁਰ ਨੂੰ ਐਸ.ਐਸ.ਪੀ. ਗੁਰਦਾਸਪੁਰ, ਗੁਰਪ੍ਰੀਤ ਸਿੰਘ ਤੂਰ ਐਸ.ਐਸ.ਪੀ. ਗੁਰਦਾਸਪੁਰ ਨੂੰ ਐਸ.ਐਸ.ਪੀ. ਬਰਨਾਲਾ, ਰਾਕੇਸ਼ ਕੌਸ਼ਿਕ ਕਮਾਂਡੈਂਟ 3 ਕਮਾਂਡੋ ਮੁਹਾਲੀ ਨੂੰ ਐਸ.ਐਸ.ਪੀ. ਪਠਾਨਕੋਟ, ਰਵਿੰਦਰ ਬਖ਼ਸ਼ੀ ਐਸ.ਐਸ.ਪੀ. ਪਠਾਨਕੋਟ ਨੂੰ ਕਮਾਂਡੈਂਟ 3 ਆਈ.ਆਰ.ਬੀ. ਲੁਧਿਆਣਾ, ਓਪਿੰਦਰਜੀਤ ਸਿੰਘ ਘੁੰਮਣ ਐਸ.ਐਸ.ਪੀ. ਬਰਨਾਲਾ ਨੂੰ ਐਸ.ਐਸ.ਪੀ. ਜਗਰਾਉਂ, ਰਵਚਰਨ ਸਿੰਘ ਬਰਾੜ ਐਸ.ਐਸ.ਪੀ. ਜਗਰਾਉਂ ਨੂੰ ਕਮਾਂਡੈਂਟ 6 ਆਈ.ਆਰ.ਬੀ. ਲੱਧਾਕੋਠੀ ਸੰਗਰੂਰ, ਜਸਪ੍ਰੀਤ ਸਿੰਘ ਆਈ.ਪੀ.ਐਸ. ਕਮਾਂਡੈਂਟ 6 ਆਈ.ਆਰ.ਬੀ. ਲੱਧਾ ਕੋਠੀ ਨੂੰ ਐਸ.ਐਸ.ਪੀ. ਫਰੀਦਕੋਟ, ਸਤਿੰਦਰ ਸਿੰਘ ਐਸ.ਐਸ.ਪੀ. ਵਿਜੀਲੈਂਸ ਬਿਊਰੋ ਜਲੰਧਰ ਨੂੰ ਐਸ.ਐਸ.ਪੀ. ਖੰਨਾ, ਹਰਚਰਨ ਸਿੰਘ ਭੁੱਲਰ ਏ.ਆਈ.ਜੀ. ਕਰਾਈਮ ਨੂੰ ਐਸ.ਐਸ.ਪੀ. ਫਤਿਹਗੜ੍ਹ ਸਾਹਿਬ, ਸ੍ਰੀ ਜਤਿੰਦਰ ਖਹਿਰਾ ਐਸ.ਐਸ.ਪੀ. ਫਤਿਹਗੜ੍ਹ ਸਾਹਿਬ ਨੂੰ ਏ.ਆਈ.ਜੀ. ਪ੍ਰੋਵਿਜ਼ਨਿੰਗ ਚੰਡੀਗੜ੍ਹ, ਐਚ.ਐਸ. ਪੰਨੂੰ ਐਸ.ਪੀ. ਹੈਡਕੁਆਰਟਰ ਮੋਗਾ ਐਸ.ਐਸ.ਪੀ. ਮੋਗਾ, ਰਘੁਬੀਰ ਸਿੰਘ ਐਸ.ਐਸ.ਪੀ. ਮਾਨਸਾ ਨੂੰ ਕਮਾਂਡੈਂਟ 5 ਆਈ.ਆਰ.ਬੀ. ਅੰਮਿ੍ਤਸਰ, ਮੁਖਵਿੰਦਰ ਸਿੰਘ ਐਸ.ਐਸ.ਪੀ. ਮੋਗਾ ਨੂੰ ਐਸ.ਐਸ.ਪੀ. ਮਾਨਸਾ, ਰਾਜਜੀਤ ਸਿੰਘ ਏ.ਆਈ.ਜੀ. ਪੀ.ਏ.ਪੀ. ਜਲੰਧਰ ਨੂੰ ਕਮਾਂਡੈਂਟ 82 ਬਟਾਲੀਅਨ ਪੀ.ਏ.ਪੀ. ਚੰਡੀਗੜ੍ਹ, ਭੁਪਿੰਦਰ ਸਿੰਘ ਐਸ.ਐਸ.ਪੀ. ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਨੂੰ ਏ.ਆਈ.ਜੀ. ਵਿਜੀਲੈਂਸ ਬਿਊਰੋ ਆਰਥਿਕ ਅਪਰਾਧ ਲੁਧਿਆਣਾ, ਸੰਦੀਪ ਗੋਇਲ ਏ.ਆਈ.ਜੀ. ਵਿਜੀਲੈਂਸ ਬਿਊਰੋ ਆਰਥਿਕ ਅਪਰਾਧ ਲੁਧਿਆਣਾ ਨੂੰ ਐਸ.ਐਸ.ਪੀ. ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ, ਬਲਵਿੰਦਰ ਸਿੰਘ ਕਮਾਂਡੈਂਟ 82 ਬਟਾਲੀਅਨ ਪੀ.ਏ.ਪੀ. ਚੰਡੀਗੜ੍ਹ ਨੂੰ ਏ.ਆਈ.ਜੀ. ਟ੍ਰੈਫਿਕ ਚੰਡੀਗੜ੍ਹ, ਗੁਰਤੇਜ ਇੰਦਰ ਸਿੰਘ ਔਲਖ ਏ.ਡੀ.ਸੀ.ਪੀ. ਇੰਨਵੈਸਟੀਗੇਸ਼ਨ ਲੁਧਿਆਣਾ ਨੂੰ ਅਸਿਸਟੈਂਟ ਕਮਾਂਡੈਂਟ 3 ਆਈ.ਆਰ.ਬੀ. ਲੁਧਿਆਣਾ ਲਾਇਆ ਗਿਆ ਹੈ |