Saturday, February 9, 2013

The NRI Post - Largest NRI News Portal: Moga by-poll slated for February 23: 11 candidates...

The NRI Post - Largest NRI News Portal: Moga by-poll slated for February 23: 11 candidates...: Chandigarh: Eleven candidates are in the fray for Moga by-poll, slated for February 23, after the scrutiny of nomination papers. A spokes...

Tuesday, February 5, 2013

ਸੁਖਬੀਰ ਦੇ ਆਉਦਿਆਂ ਹੀ ਇਕਜੁਟ ਵਿਖਾਈ ਦਿੱਤਾ ਅਕਾਲੀ ਦਲ

4moga3_1359990618
ਮੋਗਾ, 5 ਫਰਵਰੀ: ਬੱਜ਼ਰ ਨਕਾਮੀਆਂ ਕਾਰਨ ਸਾਰੇ ਦੇਸ਼ ਵਿੱਚ ਕਾਂਗਰਸ ਖਿਲਾਫ ਤੁਫਾਨ ਚੱਲ ਰਿਹਾ ਹੈ ਜਿਸ ਦੀ ਮਿਸਾਲ ਗੁਜਰਾਤ ਤੋਂ ਬਾਅਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ ਤੋਂ ਮਿਲਦੀ ਹੈ ਤੇ ਮੋਗਾ ਵਿੱਚ ਇਤਿਹਾਸਕ ਜਿੱਤ ਦਰਜ ਕਰਨ ਉਪਰੰਤ ਐਨ.ਡੀ.ਏ.ਆਉਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਜਿਥੇ ਉਹ ਮੋਗਾ ਉਪ ਚੋਣ ਸਬੰਧੀ ਪਾਰਟੀ ਆਗੂਆਂ ਤੇ ਵਰਕਰਾਂ ਦੀਆਂ ਜਿਮੇਵਾਰੀਆਂ ਲਾਉਣ ਲਈ ਆਏ ਸਨ। ਜਿਥੇ ਉਨ੍ਹਾਂ ਪਾਰਟੀ ਆਗੂਆਂ ਤੇ ਵਰਕਰਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀਆਂ ਦੇ ਜੇਤੂ ਉਤਸ਼ਾਹ ਤੇ ਜੋਸ਼ ਦੇ ਨੇੜੇ ਤੇੜੇ ਖੜਨ ਦੀ ਵੀ ਹਿੰਮਤ ਹੋਰ ਕਿਸੇ ਵਿੱਚ ਨਹੀ ਹੈ ਤੇ ਅਕਾਲੀ ਭਾਜਪਾ ਗਠਜੋੜ ਦਸੂਹਾ ਜਿਮਨੀ ਚੋਣ ਦੀ ਰਿਕਾਰਡ ਜਿੱਤ ਨੂੰ ਮਾਤ ਪਾਉਦਿਆਂ ਮੋਗਾ ਚੋਣ 50 ਹਜ਼ਾਰ ਤੋਂ ਵੀ ਵਧੇਰੇ ਵੋਟਾਂ ਦੇ ਅੰਤਰ ਨਾਲ ਜਿੱਤੇਗਾ। ਪਾਰਟੀ ਵਰਕਰਾਂ ਨੂੰ ਦਿੱਲੀ ਗੁਰਦੁਆਰਾ ਚੋਣਾਂ +ਚ ਹੋਈ ਲਾਮਿਸਾਲ ਜਿੱਤ ਦੀ ਵਧਾਈ ਦਿੰਦਿਆਂ ਬਾਦਲ ਨੇ ਕਿਹਾ ਕਿ ਜਿਵੇਂ ਅਕਾਲੀ ਦਲ ਦੇ ਬਹਾਦੁਰ ਸਿਪਾਹੀਆਂ ਨੇ ਸਿਰਫ ਦਸ ਦਿਨਾਂ ਵਿੱਚ ਦਿੱਲੀ ਫਤਿਹ ਕਰਕੇ ਦਿੱਲੀ ਹਕੂਮਤ ਨੂੰ ਆਪਣੀ ਤਾਕਤ ਤੋਂ ਜਾਣੂੰ ਕਰਵਾਇਆ ਹੈ ਉਸ ਸਾਹਮਣੇ ਉਨ੍ਹਾਂ ਦਾ ਸਿਰ ਝੁਕਦਾ ਹੈ ਕੈਪਟਨ ਅਮਰਿੰਦਰ ਸਿੰਘ ਤੇ ਜਗਮੀਤ ਸਿੰਘ ਬਰਾੜ ਵਲੋਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਤੇ ਕੀਤੇ ਜਾ ਰਹੇ ਕਿੰਤੂ ਪ੍ਰੰਤੂ ਤੇ ਕੇਂਦਰੀ ਸੁੱਰਖਿਆ ਬਲਾਂ ਦੀ ਕੀਤੀ ਜਾ ਰਹੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸੀ ਚਾਹੁੰਣ ਤਾਂ ਵੋਟ ਬਕਸੇ ਸੋਨੀਆਂ ਗਾਧੀ ਦੇ ਘਰੋਂ ਤੇ ਸੁੱਰਖਿਆ ਬਲ ਭਾਰਤੀ ਸੈਨਾ ਸਮੇਤ ਅਮਰੀਕਾ ਦੀ ਫੌਜ ਜਾਂ ਯੂ. ਐਨ ਓ. ਤੋਂ ਮੰਗਵਾ ਸਕਦੇ ਹਨ ਪਰ ਅਕਾਲੀ ਦਲ ਦੀ ਜਿੱਤ ਨਹੀ ਰੋਕ ਸਕਦੇ ਵਰਕਰਾਂ ਨੂੰ ਸੱਦਾ ਦਿੰਦਿਆਂ ਬਾਦਲ ਨੇ ਕਿਹਾ ਕਿ ਇਸ ਚੋਣ ਨੂੰ ਜੰਗ ਸਮਝਕੇ ਲੜਨਾ ਹੈ ਤੇ ਸੀਨੀਅਰ ਲੀਡਰਾਂ ਦੇ ਹੁਕਮ ਦੀ ਪਾਲਨਾਂ ਕਰਦਿਆਂ ਅਗਲੇ 20 ਦਿਨ ਪਾਰਟੀ ਦੇ ਲੇਖੇ ਲਾਉਦਿਆਂ 51 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕਰਨੀ ਹੈ ਜੋ ਅਕਾਲੀ ਦਲ ਦੀ ਅਸਲ ਜਿੱਤ ਹੋਵੇਗੀ। ਇਸ ਮੌਕੇ ਬਲਾਕ ਕਾਂਗਰਸ ਕਮੇਟੀ ਮੋਗਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਨਵਦੀਪ ਸਿੰਘ ਸੰਘਾ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਕਬੂਲਦਿਆਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ ਜਿਨ੍ਹਾਂ ਦਾ ਬਾਦਲ ਵਲੋਂ ਸਿਰੋਪਾਓ ਪਾਕੇ ਪਾਰਟੀ ਵਿੱਚ ਸਵਾਗਤ ਕੀਤਾ ਗਿਆ। ਇਸ ਉਪਰੰਤ ਪੱਤਰਕਾਰਾਂ ਦੇ ਰੂ ਬਰੂ ਹੋਏ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਮੋਗਾ ਚੋਣ ਸਬੰਧੀ ਪਾਰਟੀ ਆਗੂਆਂ ਤੇ ਵਰਕਰਾਂ ਦੀ ਜਿਮੇਵਾਰੀ ਤੈਅ ਤਕ ਦਿੱਤੀ ਗਈ ਹੈ ਜੋ ਕੱਲ ਤੋਂ ਚੋਣ ਮੈਦਾਨ ਵਿੱਚ ਸਰਗਰਮ ਹੋ ਜਾਣਗੇ ਤੇ ਕਾਂਗਰਸੀ ਕੂੜ ਪ੍ਰਚਾਰ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣ ਦਾ ਮੁੱਖ ਮੁੱਦਾ ਸਰਕਾਰ ਦੀ ਕਾਰਗੁਜਾਰੀ ਹੋਵੇਗਾ ਕਿਉਕਿ ਜਿਵੇਂ ਅਕਾਲੀ ਭਾਜਪਾ ਗਠਜੋੜ ਇਸ ਇਲਾਕੇ ਤੇ ਸੂਬੇ ਦਾ ਵਿਕਾਸ ਕਰਵਾ ਰਿਹਾ ਹੈ ਉਵੇਂ ਹੀ ਦੇਸ਼ ਦੀ ਤਰੱਕੀ ਐਨ.ਡੀ.ਏ. ਦੇ ਸ਼ਾਸਨ ਨਾਲ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਨਕਾਮੀਆਂ ਸਾਰੇ ਦੇਸ਼ ਸਾਹਮਣੇ ਜੱਗ ਜਾਹਰ ਹਨ ਤੇ ਲੋਕਾਂ ਦਾ ਕਚੂਮਰ ਕੱਢ ਰਹੀ ਲੱਕ ਤੋੜਵੀਂ ਮਹਿੰਗਾਈ ਅਤੇ ਆਰਥਿਕ ਗਿਰਾਵਟ ਹੀ ਕਾਂਗਰਸ ਦੀ ਦੇਸ਼ ਨੂੰ ਦੇਣ ਹੈ ਤੇ ਦੇਸ਼ ਦੀ ਭਲਾਈ ਲਈ ਕਾਂਗਰਸ ਨੂੰ ਜੜੋਂ ਪੁਟਣਾ ਪੈਣਾ ਹੈ ਜਿਸ ਦਾ ਸੰਦੇਸ਼ ਹਲਕਾ ਮੋਗਾ ਵਿੱਚ ਵੀ ਦਿੱਤਾ ਜਾਵੇਗਾ। ਭਾਰਤੀ ਜਨਤਾ ਪਾਰਟੀ ਨਾਲ ਅਕਾਲੀ ਦਲ ਦੇ ਰਿਸ਼ਤੇ ਤੇ ਰਾਜਨੀਤਿਕ ਸਾਂਝ ਬਾਰੇ ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਭਾਜਪਾ ਨਾਲ ਸੀਟ ਵੰਡ ਦਾ ਰਿਸ਼ਤਾ ਨਹੀ ਹੈ ਤੇ ਨਾ ਹੀ ਕੋਈ ਸੋਦੇਬਾਜੀ ਹੈ ਤੇ ਭਾਜਪਾ ਜਿਸ ਨੂੰ ਵੀ ਪ੍ਰਧਾਨ ਮੰਤਰੀ ਆਹੁਦੇ ਦਾ ਉਮੀਦਵਾਰ ਬਣਾਵੇਗੀ ਅਕਾਲੀ ਦਲ ਉਸ ਦਾ ਸਮਰਥਨ ਕਰੇਗਾ। ਕਾਂਗਰਸ ਵਲੋਂ ਮਜੀਠੀਆ ਦੀ ਸੀ.ਡੀ ਹਲਕੇ ਦੇ ਲੋਕਾਂ ਨੂੰ ਵਿਖਾਉਣ ਦੀ ਕੀਤੀ ਜਾ ਰਹੀ ਬਿਆਨ ਬਾਜੀ ਬਾਰੇ ਸੁਖਬੀਰ ਨੇ ਕਿਹਾ ਕਿ ਕਾਂਗਰਸ ਲੋਕਾਂ ਨੂੰ ਕੁੱਝ ਵੀ ਵਿਖਾ ਸਕਦੀ ਹੈ ਤੇ ਉਹ ਕਾਂਗਰਸੀਆਂ ਦੀ ਸੀ.ਡੀ.ਨੂੰ ਦਿੱਲੀ ਵਿੱਚ ਵੀ ਉਡੀਕ ਦੇ ਰਹੇ ਹਨ ਉਨ੍ਹਾਂ ਕਿਹਾ ਕਿ ਸੀ.ਡੀ. ਦਿਖਾਉਣ ਸਮੇਤ ਕਾਂਗਰਸੀ ਭਾਵੇਂ ਚੋਣ ਬਕਸੇ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਦੇ ਘਰੋਂ ਮੰਗਵਾਉਣ ਤੋਂ ਇਲਾਵਾ ਜਿਥੇ ਮਰਜੀ ਸੁਰਖਿਆ ਫੋਰਸ ਲੈ ਆਉਣ ਅਕਾਲੀ ਦਲ ਦੀ ਜਿੱਤ ਨਹੀ ਰੋਕ ਸਕਦੇ। ਇਸ ਮੀਟਿੰਗ ਵਿੱਚ ਜਿਥੇ ਅਕਾਲੀ ਬਾਜਪਾ ਦੇ ਸਮੁੱਚੇ ਵੱਡੇ ਲੀਡਰਾਂ ਨੇ ਸ਼ਮੂਲੀਅਤ ਕੀਤੀ ਉਥੇ ਹੀ ਜਿਲ੍ਹੇ ਦੇ ਆਗੂ ਵੀ ਸ਼ਾਮਲ ਹੋਏ।