Friday, January 29, 2016

ਪੰਜਾਬ ਸਰਕਾਰ ਨੇ 7 ਜ਼ਿਲਿ੍ਹਆਂ ਦੇ ਡੀ. ਸੀ. ਬਦਲੇ

ਚੰਡੀਗੜ੍ਹ, 29 ਜਨਵਰੀ - ਪੰਜਾਬ ਸਰਕਾਰ ਨੇ ਅੱਜ 7 ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਸਮੇਤ 12 ਆਈ. ਏ. ਐਸ ਅਤੇ 2 ਪੀ. ਸੀ. ਐਸ ਅਧਿਕਾਰੀਆਂ ਦੇ ਤਬਾਦਲਿਆਂ ਸਬੰਧੀ ਹੁਕਮ ਜਾਰੀ ਕੀਤੇ ਹਨ | ਜਿਨ੍ਹਾਂ 7 ਡਿਪਟੀ ਕਮਿਸ਼ਨਰਾਂ ਦੇ ਤਬਾਦਲੇ ਕੀਤੇ ਗਏ ਹਨ ਉਨ੍ਹਾਂ ਵਿਚ ਅਜੀਤ ਨਗਰ, ਲੁਧਿਆਣਾ, ਅੰਮਿ੍ਤਸਰ, ਪਟਿਆਲਾ, ਮੋਗਾ, ਰੋਪੜ ਅਤੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਸ਼ਾਮਿਲ ਹਨ | ਰਾਜ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਹੁਕਮਾਂ ਅਨੁਸਾਰ ਕਪੂਰਥਲਾ ਦੇ ਮੌਜੂਦਾ ਡਿਪਟੀ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਡਿਪਟੀ ਕਮਿਸ਼ਨਰ ਲਾਇਆ ਗਿਆ ਹੈ | ਜਦੋਂ ਕਿ ਇਥੋਂ ਦੇ ਮੌਜੂਦਾ ਡਿਪਟੀ ਕਮਿਸ਼ਨਰ ਸ. ਤੇਜਿੰਦਰ ਪਾਲ ਸਿੰਘ ਸਿੱਧੂ ਨੂੰ ਸਕੱਤਰ ਪੰਜਾਬ ਮੰਡੀ ਬੋਰਡ ਨਿਯੁਕਤ ਕੀਤਾ ਗਿਆ ਹੈ | ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰਮਿ੍ਤਸਰ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ, ਸ੍ਰੀ ਵਰੂਣ ਰੂਜਮ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਡਿਪਟੀ ਕਮਿਸ਼ਨਰ ਅੰਮਿ੍ਤਸਰ, ਰਾਮਵੀਰ ਸਿੰਘ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ਪੰਜਾਬ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਕੁਲਦੀਪ ਸਿੰਘ ਏ.ਡੀ.ਸੀ ਲੁਧਿਆਣਾ ਨੂੰ ਡਿਪਟੀ ਕਮਿਸ਼ਨਰ ਮੋਗਾ ਨਿਯੁਕਤ ਕੀਤਾ ਗਿਆ ਹੈ | ਕਰਨੇਸ਼ ਸ਼ਰਮਾ ਨੂੰ ਡਿਪਟੀ ਕਮਿਸ਼ਨਰ ਰੋਪੜ ਅਤੇ ਰੋਪੜ ਦੇ ਮੌਜੂਦਾ ਡਿਪਟੀ ਕਮਿਸ਼ਨਰ ਤੰਨੂ ਕਸ਼ਅਪ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਮੋਗਾ ਦੇ ਮੌਜੂਦਾ ਡਿਪਟੀ ਕਮਿਸ਼ਨਰ ਪਰਮਿੰਦਰ ਸਿੰਘ ਗਿੱਲ ਨੂੰ ਕਮਿਸ਼ਨਰ ਮਿਊਾਸਪਲ ਕਾਰਪੋਰੇਸ਼ਨ ਪਟਿਆਲਾ ਨਿਯੁਕਤ ਕੀਤਾ ਗਿਆ ਹੈ | ਹਰਭੁਪਿੰਦਰ ਸਿੰਘ ਨੰਦਾ ਸਕੱਤਰ ਸਕੂਲ ਸਿੱਖਿਆ ਨੂੰ ਕਮਿਸ਼ਨਰ ਜਲੰਧਰ ਡਵੀਜ਼ਨ ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਆਰ .ਐਸ ਲੱਧੜ ਕਮਿਸ਼ਨਰ ਤੇ ਡਾਇਰੈਕਟਰ ਸਨਅਤ ਅਤੇ ਕਾਮਰਸ ਨੂੰ ਪ੍ਰਮੁੱਖ ਸਕੱਤਰ ਪਲਾਨਿੰਗ, ਸ੍ਰੀ ਰੱਜਤ ਅਗਰਵਾਲ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਸ੍ਰੀ ਅਨੁਰਾਗ ਵਰਮਾ ਦੀ ਥਾਂ ਰਾਜ ਦਾ ਕਰ ਅਤੇ ਆਬਕਾਰੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ | ਜਿਨ੍ਹਾਂ ਦੋ ਪੀ.ਸੀ.ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਉਨ੍ਹਾਂ ਵਿਚ ਸੁਭਾਸ਼ ਚੰਦਰ ਨੂੰ ਐਸ.ਡੀ.ਐਮ ਫਿਲੌਰ ਅਤੇ ਦਮਨਦੀਪ ਕੌਰ ਐਸ.ਡੀ.ਐਮ ਫਿਲੌਰ ਨੂੰ ਸਹਾਇਕ ਕਮਿਸ਼ਨਰ ਜਨਰਲ ਅਤੇ ਸ਼ਿਕਾਇਤਾਂ ਜਲੰਧਰ ਲਾਇਆ ਗਿਆ ਹੈ | 

Wednesday, January 20, 2016

ਸੰਗਰੂਰ ਸਿਹਤ ਵਿਭਾਗ ਵੱਲੋਂ ਸਿਹਤ ਮੇਲਾ


ਸੰਗਰੂਰ, 20 ਜਨਵਰੀ - ਸਿਹਤ ਵਿਭਾਗ ਵੱਲੋਂ ਲੋਕਾਂ ਲਈ ਕਈ ਮੁਫ਼ਤ ਸਿਹਤ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਪ੍ਰਤੀ ਵੱਧ ਤੋਂ ਵੱਧ ਲੋਕਾਂ ਦਾ ਜਾਗਰੂਕ ਹੋਣਾ ਜ਼ਰੂਰੀ ਹੈ ਅਤੇ ਸਿਹਤ ਸਹੂਲਤਾਂ ਪ੍ਰਤੀ ਜਾਗਰੂਕਤਾ ਵਿਚ ਸਿਹਤ ਮੇਲੇ ਅਹਿਮ ਭੂਮਿਕਾ ਨਿਭਾਉਂਦੇ ਹਨ | ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਅਰਵਿੰਦ ਕੁਮਾਰ ਐੱਮ.ਕੇ ਨੇ ਸਿਵਲ ਹਸਪਤਾਲ ਸੰਗਰੂਰ ਵਿਖੇ ਲਗਾਏ ਸਿਹਤ ਮੇਲੇ ਦਾ ਉਦਘਾਟਨ ਕਰਨ ਮੌਕੇ ਕੀਤਾ | ਸ੍ਰੀ ਅਰਵਿੰਦ ਨੇ ਕਿਹਾ ਕਿ ਸਿਹਤ ਵਿਭਾਗ ਦਾ ਮੰਤਵ ਹਰ ਵਰਗ ਦੇ ਵਿਅਕਤੀ ਨੂੰ ਚੰਗੀ ਸਿਹਤ ਸੁਵਿਧਾ ਮੁਹੱਈਆ ਕਰਵਾਉਣਾ ਹੈ, ਇਸੇ ਮੰਤਵ ਦੀ ਪੂਰਤੀ ਹਿੱਤ ਸਿਹਤ ਵਿਭਾਗ ਨੇ ਇੱਕ ਕਦਮ ਹੋਰ ਅੱਗੇ ਵਧਦਿਆਂ ਨੀਲੇ ਕਾਰਡ ਧਾਰਕਾਂ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਹੈ | ਇਸ ਮੌਕੇ ਸਿਵਲ ਸਰਜਨ ਸੰਗਰੂਰ ਡਾ. ਸੁਬੋਧ ਗੁਪਤਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਲੋਕਾਂ ਨੂੰ ਸਿਹਤ ਯੋਜਨਾਵਾਂ ਅਤੇ ਸਿਹਤ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ | ਸਿਹਤ ਮੇਲੇ ਦੌਰਾਨ ਕਰੀਬ 1004 (ਇੱਕ ਹਜ਼ਾਰ ਚਾਰ) ਲੋਕਾਂ ਦੀ ਸਿਹਤ ਦਾ ਮੁਫ਼ਤ ਚੈੱਕ-ਅੱਪ ਕਰਨ ਦੇ ਨਾਲ ਨਾਲ ਮੁਫ਼ਤ ਦਵਾਈਆਂ, ਲੈਬਾਰਟਰੀ ਟੈੱਸਟ, ਐਕਸ-ਰੇ ਆਦਿ ਦੀਆਂ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਗਈਆਂ ਅਤੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਗਏ | ਮੇਲੇ ਦੌਰਾਨ ਜਿੱਥੇ ਕੈਂਸਰ, ਲੈਪਰੋਸੀ, ਐੱਚ.ਆਈ.ਵੀ ਏਡਜ਼, ਫਲੋਰੋਸਿਸ, ਮਲੇਰੀਆ, ਡੇਂਗੂ, ਬੱਚੀ ਬਚਾਓ, ਟੀਕਾਕਰਨ, ਸਵਾਈਨ ਫਲੂ, ਸਿਹਤ ਵਿਭਾਗ ਦੀਆਂ ਵੱਖ-ਵੱਖ ਯੋਜਨਾਵਾਂ ਆਦਿ ਪ੍ਰਤੀ ਜਾਗਰੂਕ ਕਰਦੀਆਂ ਸਟਾਲਾਂ ਲਗਾਈਆਂ ਗਈਆਂ ਉੱਥੇ ਸਰਕਾਰੀ ਨਰਸਿੰਗ ਟਰੇਨਿੰਗ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸੰਤੁਲਿਤ ਖ਼ੁਰਾਕ ਪ੍ਰਤੀ ਗਰਭਵਤੀ ਔਰਤਾਂ ਅਤੇ ਮਾਂਵਾਂ ਨੂੰ ਵਿਸ਼ੇਸ਼ ਤੌਰ 'ਤੇ ਜਾਗਰੂਕ ਕੀਤਾ ਗਿਆ | ਮੇਲੇ ਦੌਰਾਨ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਵਿੰਦਰ ਕਲੇਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕੁਲਦੀਪ ਸਿੰਘ, ਐੱਸ.ਐੱਮ.ਓ ਆਈ ਮੁਬਾਈਲ ਡਾ. ਕਿਰਨਜੋਤ ਕੌਰ ਬਾਲੀ, ਡਾ. ਗੁਰਸ਼ਰਨ, ਐੱਸ.ਐੱਮ.ਓ ਸੰਗਰੂਰ ਡਾ. ਬਲਵੰਤ ਸਿੰਘ, ਡਾ. ਅੰਜੂ, ਡਾ. ਪਰਮਵੀਰ ਸਿੰਘ ਕਲੇਰ, ਡਾ. ਇੰਦਰਜੀਤ ਸਿੰਗਲਾ, ਡਾ. ਕਿਰਪਾਲ ਸਿੰਘ, ਡਾ. ਵਿਕਾਸ ਧੀਰ, ਮਾਲਵਿੰਦਰ ਸਿੰਘ, ਪਿ੍ੰਸੀਪਲ ਸੁਸ਼ਮਾ ਸਿੰਗਲਾ, ਮਾਸ ਮੀਡੀਆ ਵਿੰਗ ਤੋਂ ਵਿਕਰਮ ਸਿੰਘ, ਦੀਪਕ ਸ਼ਰਮਾ, ਹਰਪ੍ਰੀਤ ਸਿੰਘ ਅਤੇ ਸਰਕਾਰੀ ਨਰਸਿੰਗ ਟਰੇਨਿੰਗ ਸਕੂਲ ਦੀਆਂ ਵਿਦਿਆਰਥਣਾਂ ਅਤੇ ਸਮੂਹ ਐੱਨ.ਐੱਚ. ਐੱਮ ਅਤੇ ਸਿਵਲ ਹਸਪਤਾਲ ਸੰਗਰੂਰ ਦਾ ਸਟਾਫ਼ ਮੌਜੂਦ ਸੀ | 

ਪੰਜਾਬ 'ਚ ਠੰਢ ਨੇ ਛੇੜਿਆ ਕਾਂਬਾ

 ਚੰਡੀਗੜ੍ਹ, 20 ਜਨਵਰੀ (ਪੀ. ਟੀ. ਆਈ.)-ਪੰਜਾਬ ਅਤੇ ਹਰਿਆਣਾ 'ਚ ਅੱਜ ਵੀ ਕੜਾਕੇ ਦੀ ਠੰਢ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹਾਲਾਂਕਿ ਦੋਵੇਂ ਸੂਬਿਆਂ 'ਚ ਘੱਟੋ ਘੱਟ ਤਾਪਮਾਨ ਸਾਧਾਰਨ ਦੇ ਨੇੜੇ ਤੇੜੇ ਰਿਹਾ | ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ 'ਚ ਪਏ ਕੋਹਰੇ ਅਤੇ ਧੁੰਦ ਕਾਰਨ ਰੇਲ ਅਤੇ ਸੜਕੀ ਆਵਾਜਾਈ ਪ੍ਰਭਾਵਿਤ ਹੋਈ | ਲੁਧਿਆਣਾ, ਪਟਿਆਲ, ਅੰਮਿ੍ਤਸਰ ਅਤੇ ਅੰਬਾਲਾ ਸਮੇਤ ਬਹੁਤੀਆਂ ਥਾਵਾਂ 'ਤੇ ਪਈ ਧੁੰਦ ਕਾਰਨ ਲੋਕਾਂ ਨੂੰ ਦੇਖਣ ਦੀ ਸਮੱਸਿਆ ਨਾਲ ਜੂਝਣਾ ਪਿਆ | ਨਰਨੌਲ ਦੋਵੇਂ ਰਾਜਾਂ 'ਚ ਸਭ ਤੋਂ ਠੰਡਾ ਰਿਹਾ ਜਿਥੇ ਦਾ ਘੱਟੋ ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਿਹੜਾ ਸਾਧਾਰਨ ਨਾਲੋਂ 2 ਦਰਜੇ ਘੱਟ ਹੈ | ਪੰਜਾਬ 'ਚ ਅੰਮਿ੍ਤਸਰ 'ਚ ਘੱਟੋ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਰਿਹਾ ਜਿਥੇ ਠੰਢ ਨੇ ਲੋਕਾਂ ਨੂੰ ਕਾਂਬਾ ਛੇੜ ਦਿੱਤਾ | ਲੁਧਿਆਣਾ ਅਤੇ ਪਟਿਆਲਾ ਵਿਖੇ ਘੱਟੋ ਘੱਟ ਤਾਪਮਾਨ ਕਰਮਵਾਰ 8.7 ਡਿਗਰੀ ਅਤੇ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਚੰਡੀਗੜ੍ਹ ਦਾ ਘੱਟੋ ਘੱਟ ਤਾਪਮਾਨ 7.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ 'ਚ ਅਗਲੇ 24 ਘੰਟਿਆਂ 'ਚ ਧੁੰਦ ਪੈਣ ਦੀ ਸੰਭਾਵਨਾ ਹੈ | 

16 ਆਈ.ਪੀ.ਐਸ. ਅਤੇ ਪੀ.ਸੀ.ਐਸ. ਪੁਲਿਸ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ•, 20 ਜਨਵਰੀ (ਬਿਊਰੋ ਚੀਫ਼)-ਪੰਜਾਬ ਪੁਲਿਸ ਦੇ 16 ਪੁਲਿਸ ਅਧਿਕਾਰੀਆਂ ਦੇ ਤਬਾਦਲਿਆਂ ਸਬੰਧੀ ਹੁਕਮ ਜਾਰੀ ਕੀਤੇ ਗਏ | ਰਾਜ ਦੇ ਗ੍ਰਹਿ ਸਕੱਤਰ ਵੱਲੋਂ ਜਾਰੀ ਇਨਾਂ ਹੁਕਮਾਂ ਅਨੁਸਾਰ ਸ੍ਰੀਮਤੀ ਅਮਨੀਤ ਕੌਾਡਲ ਨੂੰ ਏ.ਡੀ.ਸੀ.ਪੀ ਜਲੰਧਰ ਨਿਯੁਕਤ ਜਦੋਂ ਕਿ ਪਰਮਿੰਦਰ ਸਿੰਘ ਪੰਡਾਲ ਨੂੰ ਏ.ਡੀ.ਸੀ.ਪੀ ਸਨਅਤੀ ਸੁਰੱਖਿਆ ਜਲੰਧਰ ਲਗਾਇਆ ਗਿਆ ਹੈ ਅਤੇ ਉਕਤ ਅਹੁਦੇ 'ਤੇ ਨਿਯੁਕਤ ਮੌਜੂਦਾ ਅਧਿਕਾਰੀ ਕੁਲਵੰਤ ਸਿੰਘ ਨੂੰ ਐਸ.ਪੀ. (ਜਾਂਚ) ਹੁਸ਼ਿਆਰਪੁਰ ਨਿਯੁਕਤ ਕੀਤਾ ਗਿਆ ਹੈ | ਸ੍ਰੀ ਧੂਰਵ ਦਈਆ ਆਈ.ਪੀ.ਐਸ ਨੂੰ ਏ.ਡੀ.ਸੀ.ਪੀ ਹੈਡਕੁਆਟਰ ਤੇ ਸੁਰੱਖਿਆ ਲੁਧਿਆਣਾ ਅਤੇ ਗੁਨੀਤ ਸਿੰਘ ਖੁਰਾਨਾ ਆਈ.ਪੀ.ਐਸ ਨੂੰ ਐਸ.ਪੀ ਹੈਡਕੁਆਟਰ ਪਠਾਨਕੋਟ ਨਿਯੁਕਤ ਕੀਤਾ ਗਿਆ | ਅਸ਼ੀਸ਼ ਕਪੂਰ ਐਸ.ਪੀ. ਸਿਟੀ ਮੋਹਾਲੀ ਨੂੰ ਐਸ.ਪੀ. ਸਨਅਤੀ ਸੁਰੱਖਿਆ ਮੁਹਾਲੀ ਅਤੇ ਗਗਨ ਅਜੀਤ ਸਿੰਘ ਨੂੰ ਸ਼ਹੀਦ ਭਗਤ ਸਿੰਘ ਨਗਰ ਤੋਂ ਬਦਲ ਕੇ ਐਸ.ਪੀ ਸਿਟੀ ਮੁਹਾਲੀ ਨਿਯੁਕਤ ਕੀਤਾ ਗਿਆ | ਸਨਦੀਪ ਕੁਮਾਰ ਗਰਗ ਆਈ.ਪੀ.ਐਸ ਨੂੰ ਐਸ.ਪੀ ਹੈਡਕੁਆਟਰ ਰੋਪੜ ਅਤੇ ਸੁਖਪਾਲ ਸਿੰਘ ਏ.ਡੀ.ਸੀ.ਪੀ ਲੁਧਿਆਣਾ ਨੂੰ ਐਸੋ.ਪੀ. (ਜਾਂਚ) ਸ਼ਹੀਦ ਭਗਤ ਸਿੰਘ ਨਗਰ ਨਿਯੁਕਤ ਕੀਤਾ ਗਿਆ ਹੈ | ਸ੍ਰੀ ਵਿਪਨ ਚੌਧਰੀ ਨੂੰ ਏ.ਆਈ.ਜੀ ਆਈ.ਟੀ ਤੇ ਟਰਾਂਸਪੋਰਟ ਪੁਲਿਸ ਹੈਡ ਕੁਆਟਰ ਚੰਡੀਗੜ• ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਜਗਜੀਤ ਸਿੰਘ ਸਰੋਆ ਐਸ.ਪੀ.ਐਚ ਪਠਾਨਕੋਟ ਨੂੰ ਐਸ.ਪੀ.ਐਚ ਬਟਾਲਾ ਲਗਾਇਆ ਗਿਆ ਹੈ | ਦਿਲਬਾਗ ਸਿੰਘ ਐਸ.ਪੀ.ਐਚ ਹੁਸ਼ਿਆਰਪੁਰ ਨੂੰ ਅਸਿਸਟੈਂਡ ਕਮਾਂਡੈਂਟ 3 ਕਮਾਂਡੋ ਬਟਾਲੀਅਨ ਮੁਹਾਲੀ ਅਤੇ ਜਸਪਾਲ ਸਿੰਘ ਨੂੰ ਐਸ.ਪੀ . ਡੀ ਗੁਰਦਾਸਪੁਰ, ਅਮਰੀਕ ਸਿੰਘ ਪੀ.ਪੀ.ਐਸ ਨੂੰ ਐਸ.ਪੀ.ਐਚ ਹੁਸ਼ਿਆਰਪੁਰ, ਕਿਹਰ ਸਿੰਘ ਐਸ.ਪੀ.ਐਚ ਮੋਗਾ ਨੂੰ ਕੇ.ਡੀ.ਸੀ.ਪੀ ਲਿੁਧਆਣਾ ਅਤੇ ਸ਼ਲੀਂਦਰ ਸਿੰਘ ਨੂੰ ਵਾਪਸ ਐਸ.ਪੀ ਟ੍ਰੈਫਿਕ ਤਰਨ ਤਾਰਨ ਭੇਜ ਦਿੱਤਾ ਗਿਆ ਹੈ | ਹੁਕਮਾਂ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਸ੍ਰੀ ਅਖਿੱਲ ਚੌਧਰੀ ਆਈ.ਪੀ.ਐਸ ਅਤੇ ਜਤਿੰਦਰ ਸਿੰਘ ਪੀ.ਪੀ.ਐਸ ਅਤੇ ਬਲਜੀਤ ਸਿੰਘ ਪੀ.ਪੀ.ਐਸ ਦੀਆਂ ਨਿਯੁਕਤੀਆਂ ਸਬੰਧੀ ਹੁਕਮ ਵੱਖਰੇ ਤੌਰ 'ਤੇ ਜਾਰੀ ਕੀਤੇ ਜਾਣਗੇ |