Sunday, April 8, 2012

ਆਸਟ੍ਰੇਲੀਅਨ ਸਿੱਖ ਖੇਡਾਂ ਦੇ ਦੂਸਰੇ ਦਿਨ ਸਿੱਖਾਂ ਦੀਆਂ ਭਾਰੀ ਰੌਣਕਾਂ

ਸਿਡਨੀ, 8 ਅਪ੍ਰੈਲ - 25ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਦੂਸਰੇ ਦਿਨ ਭਾਰੀ ਰੌਣਕਾਂ ਦੇਖਣ ਨੂੰ ਮਿਲੀਆਂ। ਇਨ੍ਹਾਂ ਖੇਡਾਂ ਦੀ ਮੁੱਖ ਖਿੱਚ ਕਬੱਡੀ, ਵਾਲੀਬਾਲ, ਫੁੱਟਬਾਲ, ਹਾਕੀ ਅਤੇ ਐਥਲਿਕਟਸ ਆਦਿ ਸਨ। ਸਿਡਨੀ ਦੇ ਨਾਲ-ਨਾਲ ਮੈਲਬਰੌਨ, ਐਡੀਲੇਡ, ਬ੍ਰਿਸਬੇਨ, ਕੈਨਬਰਾ ਆਦਿ ਤੋਂ ਵੀ ਖਿਡਾਰੀ ਅਤੇ ਦਰਸ਼ਕ ਇਕੱਠੇ ਹੋਏ। ਅਥਲੈਟਿਕਸ ਵਿਚ 100 ਮੀਟਰ ਅੰਡਰ 14 ਵਿਚ ਕੇਤਨਪ੍ਰੀਤ ਨੇ ਪਹਿਲਾ ਸਥਾਨ ਹਾਸਿਲ ਕੀਤਾ। ਹਾਕੀ ਵਿਚ ਬ੍ਰਿਸਬੇਨ, ਮਲੇਸ਼ੀਆ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਕੱਲ੍ਹ ਫਾਈਨਲ ਵਿਚ ਖੇਡਣਗੀਆਂ। ਮੈਲਬੌਰਨ ਤੋਂ ਚਰਨਾਮਤਪ੍ਰੀਤ ਸਿੰਘ ਅਤੇ ਸਿਡਨੀ ਤੋਂ ਰਣਜੀਤ ਖੈੜਾ ਮੁੱਖ ਤੌਰ 'ਤੇ ਕੁਮੈਂਟਰੀ ਕਰਨ ਲਈ ਕਬੱਡੀ ਦੀ ਗਰਾਊਂਡ ਵਿਚ ਪਹੁੰਚੇ। ਇਥੇ ਇਹ ਵਿਸ਼ੇਸ਼ ਹੈ ਕਿ ਗੁਰਦੁਆਰਾ ਪਾਰਕਲੀ ਦੀ ਪੂਰੀ ਐਸੋਸੀਏਸ਼ਨ ਅਤੇ ਗੁਰਦੁਅਰਾ ਰੀਵਸਟੀ ਦੀ ਸੰਸਥਾ ਅਤੇ ਮਹਿੰਦਰ ਸਿੰਘ ਬਿੱਟਾ ਵੱਲੋਂ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਸਟਾਲਾਂ 'ਤੇ ਭੋਜਨ ਕਾਫੀ ਮਹਿੰਗੇ ਭਾਅ ਵਿਕ ਰਿਹਾ ਸੀ। ਗਿੱਧੇ ਦੀ ਟੀਮ ਲੈ ਕੇ ਹਰਭਜਨ ਸਿੰਘ ਖਹਿਰਾ ਆਏ। ਖੇਡਾਂ ਦੇ ਅਖੀਰ ਵਿਚ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।

No comments:

Post a Comment