Tuesday, November 5, 2013

ਸੰਗਰੂਰ ਤੇ ਧਨੌਲਾ ਸ਼ਹਿਰਾਂ ਦੀਆਂ ਸਰਕਲ ਸੜਕਾਂ ਲਈ 54 ਕਰੋੜ ਖਰਚੇ ਜਾਣਗੇ- ਪਰਮਿੰਦਰ ਸਿੰਘ ਢੀਂਡਸਾ

ਸੰਗਰੂਰ, 5 ਨਵੰਬਰ (PNW)- ਪੰਜਾਬ ਦੇ ਵਿੱਤ ਤੇ ਯੋਜਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੰਗਰੂਰ ਤੇ ਧਨੌਲਾ ਸ਼ਹਿਰਾਂ ਦੀਆਂ ਸਰਕਲ ਸੜਕਾਂ ਉੱਪਰ 54 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ | ਪੰਜਾਬ ਸਰਕਾਰ ਨੇ ਇਨ੍ਹਾਂ ਸੜਕਾਂ ਨੰੂ ਅਜਿਹੇ ਢੰਗ ਨਾਲ ਮੁਕੰਮਲ ਕਰਨ ਦੀ ਵਿਉਂਤ ਬਣਾਈ ਹੈ ਤਾਂ ਕਿ ਸ਼ਹਿਰਵਾਸੀਆਂ ਖ਼ਾਸ ਕਰ ਕੇ ਦੁਕਾਨਦਾਰਾਾ ਦਾ ਕੋਈ ਨੁਕਸਾਨ ਨਾ ਹੋਵੇ | ਵਿੱਤ ਮੰਤਰੀ ਨੇ ਦੱਸਿਆ ਕਿ ਨਵਾਂ ਮਸਤੂਆਣਾ (ਪਟਿਆਲਾ ਰੋਡ) ਤੋਂ ਰਾਜ ਹਾਈ ਸੀਨੀਅਰ ਸੈਕੰਡਰੀ ਸਕੂਲ ਤਕ ਮੁੱਖ ਸੜਕ 33 ਫੱੁਟ ਚੌੜੀ ਕੀਤੀ ਜਾਵੇਗੀ | ਸਕੂਲ ਤੋਂ ਵਾਇਆ ਰਣਬੀਰ ਕਾਲਜ ਤੇ ਗਊਸ਼ਾਲਾ ਰੋਡ ਮਹਾਵੀਰ ਚੌਕ ਤਕ ਚਾਰ ਮਾਰਗੀ ਰੋਡ ਬਣੇਗੀ | ਸੜਕ ਬਣਾਉਣ ਵੇਲੇ ਕਿਸੇ ਦੁਕਾਨਦਾਰ ਦਾ ਨੁਕਸਾਨ ਨਹੀਂ ਹੋਵਾਂਗਾ | ਪੁਲਿਸ ਲਾਈਨ ਤੋਂ ਪੈਟਰੋਲ ਪੰਪ ਬਡਰੁੱਖਾ ਤੱਕ 33 ਫੱੁਟ ਚੌੜੀ ਸੜਕ ਬਣੇਗੀ | ਸੰਗਰੂਰ ਸ਼ਹਿਰ ਦੀ ਇਸ ਸਰਕੁਲਰ ਰੋਡ ਉੱਪਰ 30 ਕਰੋੜ ਰੁਪਏ ਲਾਗਤ ਆਵੇਗੀ |
ਇਸੇ ਤਰ੍ਹਾਂ ਦੀਪ ਢਾਬਾ (ਧਨੌਲਾ) ਤੋਂ ਬਾਈਪਾਸ ਧਨੌਲਾ ਮਾਨਾ ਪਿੰਡੀ (ਸਿਟੀ) ਤੱਕ 33 ਫੱੁਟ ਚੌੜੀ ਸੜਕ ਬਣਾਈ ਜਾਵੇਗੀ | ਸੜਕ ਦੇ ਆਲ਼ੇ-ਦੁਆਲੇ ਪਾਣੀ ਦੇ ਨਿਕਾਸ ਲਈ ਬਕਾਇਦਾ ਡਰੇਨ ਬਣਾਈ ਜਾਵੇਗੀ | ਬੱਸ ਸਟੈਂਡ ਨੰੂ ਸ਼ਾਨਦਾਰ ਬਣਾਇਆ ਜਾਵੇਗਾ | ਇਸ ਪ੍ਰਾਜੈਕਟ ਉੱਪਰ 24 ਕਰੋੜ ਰੁਪਏ ਲਾਗਤ ਆਵੇਗੀ |

No comments:

Post a Comment