ਚੰਡੀਗੜ੍ਹ, 20 ਜਨਵਰੀ (ਪੀ. ਟੀ. ਆਈ.)-ਪੰਜਾਬ ਅਤੇ ਹਰਿਆਣਾ 'ਚ ਅੱਜ ਵੀ ਕੜਾਕੇ ਦੀ ਠੰਢ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹਾਲਾਂਕਿ ਦੋਵੇਂ ਸੂਬਿਆਂ 'ਚ ਘੱਟੋ ਘੱਟ ਤਾਪਮਾਨ ਸਾਧਾਰਨ ਦੇ ਨੇੜੇ ਤੇੜੇ ਰਿਹਾ | ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ 'ਚ ਪਏ ਕੋਹਰੇ ਅਤੇ ਧੁੰਦ ਕਾਰਨ ਰੇਲ ਅਤੇ ਸੜਕੀ ਆਵਾਜਾਈ ਪ੍ਰਭਾਵਿਤ ਹੋਈ | ਲੁਧਿਆਣਾ, ਪਟਿਆਲ, ਅੰਮਿ੍ਤਸਰ ਅਤੇ ਅੰਬਾਲਾ ਸਮੇਤ ਬਹੁਤੀਆਂ ਥਾਵਾਂ 'ਤੇ ਪਈ ਧੁੰਦ ਕਾਰਨ ਲੋਕਾਂ ਨੂੰ ਦੇਖਣ ਦੀ ਸਮੱਸਿਆ ਨਾਲ ਜੂਝਣਾ ਪਿਆ | ਨਰਨੌਲ ਦੋਵੇਂ ਰਾਜਾਂ 'ਚ ਸਭ ਤੋਂ ਠੰਡਾ ਰਿਹਾ ਜਿਥੇ ਦਾ ਘੱਟੋ ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਿਹੜਾ ਸਾਧਾਰਨ ਨਾਲੋਂ 2 ਦਰਜੇ ਘੱਟ ਹੈ | ਪੰਜਾਬ 'ਚ ਅੰਮਿ੍ਤਸਰ 'ਚ ਘੱਟੋ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਰਿਹਾ ਜਿਥੇ ਠੰਢ ਨੇ ਲੋਕਾਂ ਨੂੰ ਕਾਂਬਾ ਛੇੜ ਦਿੱਤਾ | ਲੁਧਿਆਣਾ ਅਤੇ ਪਟਿਆਲਾ ਵਿਖੇ ਘੱਟੋ ਘੱਟ ਤਾਪਮਾਨ ਕਰਮਵਾਰ 8.7 ਡਿਗਰੀ ਅਤੇ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਚੰਡੀਗੜ੍ਹ ਦਾ ਘੱਟੋ ਘੱਟ ਤਾਪਮਾਨ 7.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ 'ਚ ਅਗਲੇ 24 ਘੰਟਿਆਂ 'ਚ ਧੁੰਦ ਪੈਣ ਦੀ ਸੰਭਾਵਨਾ ਹੈ |
No comments:
Post a Comment