ਚੰਡੀਗੜ੍ਹ, 29 ਜਨਵਰੀ - ਪੰਜਾਬ ਸਰਕਾਰ ਨੇ ਅੱਜ 7 ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਸਮੇਤ 12 ਆਈ. ਏ. ਐਸ ਅਤੇ 2 ਪੀ. ਸੀ. ਐਸ ਅਧਿਕਾਰੀਆਂ ਦੇ ਤਬਾਦਲਿਆਂ ਸਬੰਧੀ ਹੁਕਮ ਜਾਰੀ ਕੀਤੇ ਹਨ | ਜਿਨ੍ਹਾਂ 7 ਡਿਪਟੀ ਕਮਿਸ਼ਨਰਾਂ ਦੇ ਤਬਾਦਲੇ ਕੀਤੇ ਗਏ ਹਨ ਉਨ੍ਹਾਂ ਵਿਚ ਅਜੀਤ ਨਗਰ, ਲੁਧਿਆਣਾ, ਅੰਮਿ੍ਤਸਰ, ਪਟਿਆਲਾ, ਮੋਗਾ, ਰੋਪੜ ਅਤੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਸ਼ਾਮਿਲ ਹਨ | ਰਾਜ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਹੁਕਮਾਂ ਅਨੁਸਾਰ ਕਪੂਰਥਲਾ ਦੇ ਮੌਜੂਦਾ ਡਿਪਟੀ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਡਿਪਟੀ ਕਮਿਸ਼ਨਰ ਲਾਇਆ ਗਿਆ ਹੈ | ਜਦੋਂ ਕਿ ਇਥੋਂ ਦੇ ਮੌਜੂਦਾ ਡਿਪਟੀ ਕਮਿਸ਼ਨਰ ਸ. ਤੇਜਿੰਦਰ ਪਾਲ ਸਿੰਘ ਸਿੱਧੂ ਨੂੰ ਸਕੱਤਰ ਪੰਜਾਬ ਮੰਡੀ ਬੋਰਡ ਨਿਯੁਕਤ ਕੀਤਾ ਗਿਆ ਹੈ | ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰਮਿ੍ਤਸਰ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ, ਸ੍ਰੀ ਵਰੂਣ ਰੂਜਮ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਡਿਪਟੀ ਕਮਿਸ਼ਨਰ ਅੰਮਿ੍ਤਸਰ, ਰਾਮਵੀਰ ਸਿੰਘ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ਪੰਜਾਬ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਕੁਲਦੀਪ ਸਿੰਘ ਏ.ਡੀ.ਸੀ ਲੁਧਿਆਣਾ ਨੂੰ ਡਿਪਟੀ ਕਮਿਸ਼ਨਰ ਮੋਗਾ ਨਿਯੁਕਤ ਕੀਤਾ ਗਿਆ ਹੈ | ਕਰਨੇਸ਼ ਸ਼ਰਮਾ ਨੂੰ ਡਿਪਟੀ ਕਮਿਸ਼ਨਰ ਰੋਪੜ ਅਤੇ ਰੋਪੜ ਦੇ ਮੌਜੂਦਾ ਡਿਪਟੀ ਕਮਿਸ਼ਨਰ ਤੰਨੂ ਕਸ਼ਅਪ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਮੋਗਾ ਦੇ ਮੌਜੂਦਾ ਡਿਪਟੀ ਕਮਿਸ਼ਨਰ ਪਰਮਿੰਦਰ ਸਿੰਘ ਗਿੱਲ ਨੂੰ ਕਮਿਸ਼ਨਰ ਮਿਊਾਸਪਲ ਕਾਰਪੋਰੇਸ਼ਨ ਪਟਿਆਲਾ ਨਿਯੁਕਤ ਕੀਤਾ ਗਿਆ ਹੈ | ਹਰਭੁਪਿੰਦਰ ਸਿੰਘ ਨੰਦਾ ਸਕੱਤਰ ਸਕੂਲ ਸਿੱਖਿਆ ਨੂੰ ਕਮਿਸ਼ਨਰ ਜਲੰਧਰ ਡਵੀਜ਼ਨ ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਆਰ .ਐਸ ਲੱਧੜ ਕਮਿਸ਼ਨਰ ਤੇ ਡਾਇਰੈਕਟਰ ਸਨਅਤ ਅਤੇ ਕਾਮਰਸ ਨੂੰ ਪ੍ਰਮੁੱਖ ਸਕੱਤਰ ਪਲਾਨਿੰਗ, ਸ੍ਰੀ ਰੱਜਤ ਅਗਰਵਾਲ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਸ੍ਰੀ ਅਨੁਰਾਗ ਵਰਮਾ ਦੀ ਥਾਂ ਰਾਜ ਦਾ ਕਰ ਅਤੇ ਆਬਕਾਰੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ | ਜਿਨ੍ਹਾਂ ਦੋ ਪੀ.ਸੀ.ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਉਨ੍ਹਾਂ ਵਿਚ ਸੁਭਾਸ਼ ਚੰਦਰ ਨੂੰ ਐਸ.ਡੀ.ਐਮ ਫਿਲੌਰ ਅਤੇ ਦਮਨਦੀਪ ਕੌਰ ਐਸ.ਡੀ.ਐਮ ਫਿਲੌਰ ਨੂੰ ਸਹਾਇਕ ਕਮਿਸ਼ਨਰ ਜਨਰਲ ਅਤੇ ਸ਼ਿਕਾਇਤਾਂ ਜਲੰਧਰ ਲਾਇਆ ਗਿਆ ਹੈ |
No comments:
Post a Comment