ਚੰਡੀਗੜ, 20 ਜਨਵਰੀ (ਬਿਊਰੋ ਚੀਫ਼)-ਪੰਜਾਬ ਪੁਲਿਸ ਦੇ 16 ਪੁਲਿਸ ਅਧਿਕਾਰੀਆਂ ਦੇ ਤਬਾਦਲਿਆਂ ਸਬੰਧੀ ਹੁਕਮ ਜਾਰੀ ਕੀਤੇ ਗਏ | ਰਾਜ ਦੇ ਗ੍ਰਹਿ ਸਕੱਤਰ ਵੱਲੋਂ ਜਾਰੀ ਇਨਾਂ ਹੁਕਮਾਂ ਅਨੁਸਾਰ ਸ੍ਰੀਮਤੀ ਅਮਨੀਤ ਕੌਾਡਲ ਨੂੰ ਏ.ਡੀ.ਸੀ.ਪੀ ਜਲੰਧਰ ਨਿਯੁਕਤ ਜਦੋਂ ਕਿ ਪਰਮਿੰਦਰ ਸਿੰਘ ਪੰਡਾਲ ਨੂੰ ਏ.ਡੀ.ਸੀ.ਪੀ ਸਨਅਤੀ ਸੁਰੱਖਿਆ ਜਲੰਧਰ ਲਗਾਇਆ ਗਿਆ ਹੈ ਅਤੇ ਉਕਤ ਅਹੁਦੇ 'ਤੇ ਨਿਯੁਕਤ ਮੌਜੂਦਾ ਅਧਿਕਾਰੀ ਕੁਲਵੰਤ ਸਿੰਘ ਨੂੰ ਐਸ.ਪੀ. (ਜਾਂਚ) ਹੁਸ਼ਿਆਰਪੁਰ ਨਿਯੁਕਤ ਕੀਤਾ ਗਿਆ ਹੈ | ਸ੍ਰੀ ਧੂਰਵ ਦਈਆ ਆਈ.ਪੀ.ਐਸ ਨੂੰ ਏ.ਡੀ.ਸੀ.ਪੀ ਹੈਡਕੁਆਟਰ ਤੇ ਸੁਰੱਖਿਆ ਲੁਧਿਆਣਾ ਅਤੇ ਗੁਨੀਤ ਸਿੰਘ ਖੁਰਾਨਾ ਆਈ.ਪੀ.ਐਸ ਨੂੰ ਐਸ.ਪੀ ਹੈਡਕੁਆਟਰ ਪਠਾਨਕੋਟ ਨਿਯੁਕਤ ਕੀਤਾ ਗਿਆ | ਅਸ਼ੀਸ਼ ਕਪੂਰ ਐਸ.ਪੀ. ਸਿਟੀ ਮੋਹਾਲੀ ਨੂੰ ਐਸ.ਪੀ. ਸਨਅਤੀ ਸੁਰੱਖਿਆ ਮੁਹਾਲੀ ਅਤੇ ਗਗਨ ਅਜੀਤ ਸਿੰਘ ਨੂੰ ਸ਼ਹੀਦ ਭਗਤ ਸਿੰਘ ਨਗਰ ਤੋਂ ਬਦਲ ਕੇ ਐਸ.ਪੀ ਸਿਟੀ ਮੁਹਾਲੀ ਨਿਯੁਕਤ ਕੀਤਾ ਗਿਆ | ਸਨਦੀਪ ਕੁਮਾਰ ਗਰਗ ਆਈ.ਪੀ.ਐਸ ਨੂੰ ਐਸ.ਪੀ ਹੈਡਕੁਆਟਰ ਰੋਪੜ ਅਤੇ ਸੁਖਪਾਲ ਸਿੰਘ ਏ.ਡੀ.ਸੀ.ਪੀ ਲੁਧਿਆਣਾ ਨੂੰ ਐਸੋ.ਪੀ. (ਜਾਂਚ) ਸ਼ਹੀਦ ਭਗਤ ਸਿੰਘ ਨਗਰ ਨਿਯੁਕਤ ਕੀਤਾ ਗਿਆ ਹੈ | ਸ੍ਰੀ ਵਿਪਨ ਚੌਧਰੀ ਨੂੰ ਏ.ਆਈ.ਜੀ ਆਈ.ਟੀ ਤੇ ਟਰਾਂਸਪੋਰਟ ਪੁਲਿਸ ਹੈਡ ਕੁਆਟਰ ਚੰਡੀਗੜ ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਜਗਜੀਤ ਸਿੰਘ ਸਰੋਆ ਐਸ.ਪੀ.ਐਚ ਪਠਾਨਕੋਟ ਨੂੰ ਐਸ.ਪੀ.ਐਚ ਬਟਾਲਾ ਲਗਾਇਆ ਗਿਆ ਹੈ | ਦਿਲਬਾਗ ਸਿੰਘ ਐਸ.ਪੀ.ਐਚ ਹੁਸ਼ਿਆਰਪੁਰ ਨੂੰ ਅਸਿਸਟੈਂਡ ਕਮਾਂਡੈਂਟ 3 ਕਮਾਂਡੋ ਬਟਾਲੀਅਨ ਮੁਹਾਲੀ ਅਤੇ ਜਸਪਾਲ ਸਿੰਘ ਨੂੰ ਐਸ.ਪੀ . ਡੀ ਗੁਰਦਾਸਪੁਰ, ਅਮਰੀਕ ਸਿੰਘ ਪੀ.ਪੀ.ਐਸ ਨੂੰ ਐਸ.ਪੀ.ਐਚ ਹੁਸ਼ਿਆਰਪੁਰ, ਕਿਹਰ ਸਿੰਘ ਐਸ.ਪੀ.ਐਚ ਮੋਗਾ ਨੂੰ ਕੇ.ਡੀ.ਸੀ.ਪੀ ਲਿੁਧਆਣਾ ਅਤੇ ਸ਼ਲੀਂਦਰ ਸਿੰਘ ਨੂੰ ਵਾਪਸ ਐਸ.ਪੀ ਟ੍ਰੈਫਿਕ ਤਰਨ ਤਾਰਨ ਭੇਜ ਦਿੱਤਾ ਗਿਆ ਹੈ | ਹੁਕਮਾਂ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਸ੍ਰੀ ਅਖਿੱਲ ਚੌਧਰੀ ਆਈ.ਪੀ.ਐਸ ਅਤੇ ਜਤਿੰਦਰ ਸਿੰਘ ਪੀ.ਪੀ.ਐਸ ਅਤੇ ਬਲਜੀਤ ਸਿੰਘ ਪੀ.ਪੀ.ਐਸ ਦੀਆਂ ਨਿਯੁਕਤੀਆਂ ਸਬੰਧੀ ਹੁਕਮ ਵੱਖਰੇ ਤੌਰ 'ਤੇ ਜਾਰੀ ਕੀਤੇ ਜਾਣਗੇ |
No comments:
Post a Comment