Thursday, April 24, 2014

ਲੋਕ ਸਭਾ ਚੋਣਾਂ ਲਈ ਤਿਆਰੀਆਂ ਮੁਕੰਮਲ-ਡੀ. ਸੀ. ਸੰਗਰੂਰ


ਸੰਗਰੂਰ, 24 ਅਪ੍ਰੈਲ - ਜ਼ਿਲ੍ਹਾ ਜ਼ੋਨ ਰਿਟਰਨਿੰਗ ਅਫ਼ਸਰ ਕਮ ਡਿਪਟੀ ਕਮਿਸ਼ਨਰ ਸੰਗਰੂਰ ਕਵਿਤਾ ਸਿੰਘ ਨੇ ਕਿਹਾ ਹੈ ਕਿ 30 ਅਪ੍ਰੈਲ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਕੰਮ ਨੰੂ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਸ੍ਰੀਮਤੀ ਸਿੰਘ ਨੇ ਕਿਹਾ ਕਿ ਚੋਣ ਪ੍ਰਕਿਰਿਆ ਤੋਂ ਜਾਣੂ ਕਰਾਉਂਦਿਆਂ ਦੱਸਿਆ ਕਿ ਜ਼ਿਲੇ੍ਹ ਵਿਚ ਕੁੱਲ 14 ਲੱਖ 18 ਹਜ਼ਾਰ 457 ਵੋਟਰ ਹਨ, ਇਸ ਤੋਂ ਇਲਾਵਾ 6286 ਸਰਵਿਸ ਵੋਟਰ ਹਨ ਜਿਨ੍ਹਾਂ ਨੰੂ ਪੋਸਟਲ ਬੈਲਟ ਜਾਰੀ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ 100 ਫ਼ੀਸਦੀ ਵੋਟਰ ਸ਼ਨਾਖ਼ਤੀ ਕਾਰਡ ਬਣ ਚੁੱਕੇ ਹਨ ਅਤੇ ਵੋਟਰਾਂ ਤੱਕ ਪਹੁੰਚਾਏ ਜਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਲਈ ਕੁੱਲ 1542 ਪੋਿਲੰਗ ਬੂਥ ਸਥਾਪਤ ਕੀਤੇ ਗਏ ਹਨ | ਇਨ੍ਹਾਂ ਪੋਿਲੰਗ ਸਟੇਸ਼ਨਾਂ ਦੇ ਡਿਊਟੀ ਕਰਨ ਲਈ 5967 ਮੁਲਾਜ਼ਮ ਅਤੇ 528 ਮਾਇਕਰੋਅਬਜਰਵਰ ਅਤੇ 104 ਸੈਕਟਰ ਮੈਜਿਸਟੇ੍ਰਟ ਤਾਇਨਾਤ ਕੀਤੇ ਗਏ ਹਨ | ਉਨ੍ਹਾਂ ਦੱਸਿਆ ਪੋਿਲੰਗ ਸਟੇਸ਼ਨ ਦੇ ਅੰਦਰ ਕਿਸੇ ਵੀ ਵਿਅਕਤੀ ਨੰੂ ਮੋਬਾਈਲ ਫ਼ੋਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ, ਪਰੰਤੂ ਪੋਿਲੰਗ ਸਟਾਫ਼ ਆਪਣੇ ਮੋਬਾਈਲ ਅੰਦਰ ਲਿਜਾ ਸਕਣਗੇ | ਉਨ੍ਹਾਂ ਕਿਹਾ ਕਿ ਸੁਨਾਮ ਵਿਖੇ ਪੋਿਲੰਗ ਬੂਥ ਨੰਬਰ 130 ਮਾਰਕੀਟ ਕਮੇਟੀ ਵਿਖੇ ਇਕ ਸੁਪਰ ਮਾਡਲ ਪੋਿਲੰਗ ਸਟੇਸ਼ਨ ਸਥਾਪਤ ਕੀਤਾ ਗਿਆ ਹੈ | ਸ੍ਰੀਮਤੀ ਸਿੰਘ ਨੇ ਦੱਸਿਆ ਕਿ ਨੇਤਰਹੀਣ, ਗਰਭਵਤੀ ਅਤੇ ਬਜ਼ੁਰਗ ਵਿਅਕਤੀਆਂ ਨੰੂ ਵੋਟ ਪਾਉਣ ਲਈ ਪਹਿਲ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ 20 ਪੋਿਲੰਗ ਬੂਥਾਂ 'ਤੇ ਵੈਬਕਾਸਟਿੰਗ ਰਾਹੀ ਲਾਈਵ ਟੈਲੀਕਾਸਟ ਕੀਤਾ ਜਾਵੇਗਾ ਜਿਸ ਨੰੂ ਕੋਈ ਵੀ ਭਾਰਤ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਦੇਖ ਸਕਦਾ ਹੈ | ਉਨ੍ਹਾਂ ਦੱਸਿਆ ਕਿ ਚੋਣਾਂ ਸਟਾਫ਼ ਦੀ ਅੰਤਿਮ ਰਿਹਰਸਲ 29 ਅਪ੍ਰੈਲ ਨੰੂ ਹੋਵੇਗੀ ਤੇ ਪੋਿਲੰਗ ਪਾਰਟੀਆਂ ਨੰੂ ਚੋਣਾਂ ਨਾਲ ਸਬੰਧਿਤ ਸਮਾਨ ਦੇ ਕੇ ਬੂਥਾਂ ਵੱਲ ਰਵਾਨਾ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 16 ਮਈ ਵਾਲੇ ਦਿਨ ਬਰੜਵਾਲ ਦੇਸ਼ ਭਗਤ ਕਾਲਜ ਵਿਖੇ ਹੋਵੇਗੀ | ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਵਿਘਨ ਪਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਨੰੂ ਬਖ਼ਸ਼ਿਆ ਨਹੀਂ ਜਾਵੇਗਾ | ਸਿੱਧੂ ਨੇ ਕਿਹਾ ਸਮੁੱਚੀ ਚੋਣ ਪ੍ਰਕਿਰਿਆ ਨੰੂ ਅਮਨ ਸ਼ਾਂਤੀ ਪੂਰਵਕ ਨੇਪਰੇ ਚੜ੍ਹਾਇਆ ਜਾਵੇਗਾ |

No comments:

Post a Comment